Sunday, December 4, 2011

ਗ਼ਜ਼ਲ –ਅਮਰਜੀਤ ਢਿੱਲੋਂ 5-12 –11

ਗ਼ਜ਼ਲ –ਅਮਰਜੀਤ ਢਿੱਲੋਂ 5-12 –11
ਕਾਲਖ਼ ਦੇ ਇਸ ਨਗਰ ਵਿਚ ਤੂੰ ਕਿਹੜੀ ਆਸ ਲੈਕੇ। ਨਿਕਲੀ ਏਂ ਦੱਸ ਨੀ ਜਿੰਦੇ ਚਿੱਟਾ ਲਿਬਾਸ ਲੈਕੇ।
ਪਰਬਤ ਉਤੇ ਬਰਫ ਡਿੱਗੀ ਤਾਂ ਮੇਰੇ ਮਨ ਦੇ ਪੰਛੀ ਸਾਰੇ ਝੀਲਾਂ 'ਤੇ ਆ ਗਏ ਨੇ ਆਪਣੀ ਪਿਆਸ ਲੈਕੇ।
ਮਹਿਫ਼ਿਲ ਹੈ ਹੱਸਦਿਆਂ ਦੀ ਖੁਸ਼ ਹੈਂ ਤਾਂ ਜਾਈਂ ਵਰਨਾ ਰੰਗ ਵਿਚ ਨਾ ਭੰਗ ਪਾਈਂ ਚਿਹਰਾ ਉਦਾਸ ਲੈਕੇ।
ਤੇਰੀ ਦੱਖਣੀ ਧਰੁਵ ਬਜ਼ਮ 'ਤੇ ਮੇਰੇ ਪੈਂਗੁਇਨ ਜਿਹੇ ਜ਼ਜ਼ਬੇ ਡਾਹਢੇ ਉਦਾਸ ਪਰਤੇ ਆਏ ਸੀ ਆਸ ਲੈਕੇ।
ਬੇਸ਼ਕ ਘਰਾਂ ਵਿਚ ਰਹਿੰਦੇ ਕੰਧਾਂ ਵੀ ਉੱਚੀਆਂ ਨੇ ਪਰ ਭਟਕਦੇ ਹਾਂ ਫਿਰ ਵੀ ਸਭ ਮਨਾਂ 'ਚ ਬਨਵਾਸ ਲੈਕੇ।
ਸਤਿਲੁਜ ਲਿਆਵਾਂਗਾ ਮੈਂ ਤੂੰ ਮੋੜ ਦੇਵੀਂ ਜਿਹਲਮ, ਰਾਵੀ ਲਿਆਈਂ ਤੂੰ ਮੈਂ ਆਵਾਂਗਾ ਬਿਆਸ ਲੈਕੇ।
ਅੰਨ•ੇ ਰਿਉੜੀਆਂ ਹੀ ਸਭ ਵੰਡਦੇ ਨੇ ਘਰਦਿਆਂ ਨੂੰ ਫਿਰਦੇ ਨੇ ਅੱਜ ਕੱਲ• ਕੈਪਟਨ, ਜੋ ਪਾਸ਼ , ਦਾਸ ਲੈਕੇ।
ਢਿੱਲੋਂ ਨਾ ਮੈਅਕਦਾ ਹੈ , ਨਾ ਸਾਕੀ ਹੈ ਨਾ ਹੀ ਸੁਰਾਹੀ ਬੈਠੇ ਹਾਂ ਖਾਲੀ ਹੱਥ ਵਿਚ ਕੱਚ ਦਾ ਗਿਲਾਸ ਲੈਕੇ।


Converted
ਮਜ਼ਹਬ ਦੇ ਦਰਵਾਜੇ ਨਾਲੋਂ ਰਾਹ ਰਬਾਣਾ ਮੋਰੀ ਹੂ। ਪੰਡਤਾਂ ਅਤੇ ਮੁਲਾਣਿਆਂ ਕੋਲੋਂ ਲੰਘੀਏ ਚੋਰੀ ਚੋਰੀ ਹੂ।
ਸੁਲਤਾਨ ਬਾਹੂ

Saturday, November 26, 2011

ਆਈਨੇ ਕੇ 100 ਟੁਕੜੇ
ਕਰਕੇ ਹਮਨੇ ਦੇਖੇ ਹੈਂ
ਏਕ ਮੈਂ ਬੀ ਤਨਹਾ ਥੇ
100 ਮੈਂ ਬੀ ਅਕੇਲੇ ਹੈਂ

Friday, November 18, 2011

ਗੀਤਾਂਜਲੀ( ਗੁਰੂਦੇਵ ਟੈਗੋਰ)19-11-11

ਗੀਤਾਂਜਲੀ( ਗੁਰੂਦੇਵ ਟੈਗੋਰ)
ਯਾਦ ਉਹ ਪੁਜਾਰਨ ਹੈ ਜੋ ਜਿਉਂਦੇ ਜਾਗਦੇ ਵਰਤਮਾਨ ਨੂੰ ਮਾਰ ਦਿੰਦੀ ਹੈ।
ਫਿਰ ਉਸਦਾ ਕਲੇਜਾ ਕੱਢ ਕੇ ਮਰ ਚੁੱਕੇ ਭੂਤਕਾਲ ਦੇ ਮੰਦਰ 'ਚ ਚੜ•ਾ ਦਿੰਦੀ ਹੈ।
*ਸਿਉਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਅਜੀਬ ਮੂਰਖ ਹੈ ਜੋ ਕਿਤਾਬਾਂ
ਖਾਂਦਾ ਹੀ ਨਹੀਂ।
*ਰੱਬ ਮੇਰੇ ਅੰਦਰ ਆਪਣਾ ਸੇਵਕ ਨਹੀਂ,ਆਪਣੇ ਨੂੰ ਦੇਖਣਾ ਚਾਹੁੰਦਾ ਹੈ
ਜੋ ਸਭ ਦੀ ਸੇਵਾ ਕਰਦਾ ਹੋਵੇ।
*ਆਜ਼ਾਦੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੇ ਜਿਉਣ ਦੇ ਹੱਕ ਦੀ
ਕੀਮਤ ਅਦਾ ਕਰ ਦੇਈਏ।
*ਧਰਤੀ ਅਸਮਾਨ ਨਾਲ ਗੱਲਾਂ ਕਰਨੀਆਂ ਚਾਹੁੰਦੀ ਹੈ ,ਬਿਰਖ ਉਸਦੀ ਅਣਥਕ ਕੋਸ਼ਿਸ਼
ਦਾ ਹੀ ਰੂਪ ਹਨ।
*ਕੱਟੜਤਾ ਆਪਣੇ ਸੱਚ ਨੂੰ ਏਨਾ ਮਹਿਫ਼ੂਜ਼ ਰੱਖਣਾ ਚਾਹੁੰਦੀ ਹੈ ਕਿ ਉਸਦੇ ਹੱਥ ਦੀ ਕਸਵੀਂ
ਪਕੜ 'ਚ ਸੱਚ ਸਾਹ ਘੁੱਟ ਕੇ ਮਰ ਜਾਂਦਾ ਹੈ।
*ਦੀਵਾ ਸਾਰਾ ਦਿਨ ਅਣਗੌਲਿਆ ਤਰਸਦਾ ਹੈ ਕਿ ਕਦ ਰਾਤ ਪਵੇ ਅਤੇ Àਸਦੀ ਲਾਟ
ਉਸਨੂੰ ਚੁੰਮੇ।
ਕੋਈ ਮੰਜ਼ਿਰ ਹੋ ਯੇਹ ਖ਼ੁਸ਼ਰੰਗ ਪਹਿਲੂ ਢੂੰਢ ਲੇਤੀ ਹੈ ,ਮੁਹੱਬਤ ਤੋ ਪਸੀਨੇ ਮੇਂ ਭੀ ਖ਼ੁਸ਼ਬੂ
ਢੂੰਢ ਲੇਤੀ ਹੈ।
*ਖੁੱਲ•ੀ ਆਖੋਂ ਕੇ ਸਪਨੇ ਛਲਛਲਾਕਰ ਨਾ ਗਿਰ ਜਾਏਂ ਤੂ ਸਪਨੋ ਕੀ ਹਿਫ਼ਾਜ਼ਤ ਕੇ ਲੀਏ
ਕੁਛ ਦੇਰ ਤੋ ਸੋ ਲੇ।
*ਏਕ ਮੁੱਦਤ ਸੇ ਚਿਰਾਗੋਂ ਕੀ ਤਰਹ ਜਲਤੀ ਹੈਂ ਇਨ ਤਰਸਤੀ ਆਂਖੋਂ ਕੋ ਬੁਝਾ ਦੇ ਕੋਈ।
*ਦੇਖ ਜਾ ਮਹਿਕਤੇ ਹੂਏ ਜ਼ਖ਼ਮੋਂ ਕੀ ਬਹਾਰ ਮੈਂਨੇ ਅਬ ਤਕ ਤੇਰੇ ਗੁਲਸ਼ਨ ਕੋ
ਸਜਾ ਰੱਖਾ ਹੈ।
*ਫੁਲ ਵਿਕਦੇ ਦੇਖ ਰੁਕ ਗਿਆ ਹਾਂ ਮੈਂ ਯਾਦ ਆਇਆ ਕਿਸੇ ਦਾ ਮੁਹੱਬਤ ਨੂੰ ਫੁੱਲਾਂ ਜਿਹੀ
ਆਖਣਾ।
*
ਕਾਵਿ ਬੰਧ-ਅਮਰਜੀਤ ਢਿੱਲੋਂ
ਤੇਰੀ ਸੋਚ 'ਤੇ ਕੋਈ ਸਵਾਰ ਹੋਇਐ ਤੂੰ ਆਜ਼ਾਦ ਹੈਂ ਕਿਵੇਂ ਗੁਲਾਮ ਬੰਦੇ।
ਤੇਰੀ ਸੁਬ•ਾ 'ਤੇ ਧੂਫ ਦਾ ਹੈ ਕਬਜਾ ਘੇਰੀ ਆਰਤੀਆਂ ਨੇ ਤੇਰੀ ਸ਼ਾਮ ਬੰਦੇ।
ਕਮਾਈ ਕਰਕੇ ਦੇਵੇਂ ਤੂੰ ਵਿਹਲੜਾਂ ਨੂੰ ਠੇਕਾ ਤੇਰਾ ,ਉਹ ਪੀਂਦੇ ਜਾਮ ਬੰਦੇ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ ਰਹਿੰਦੇ ਤੈਨੂੰ ਜਪਾਉਂਦੇ ਨੇ ਨਾਮ ਬੰਦੇ।
*
2
ਔਲਾਦ ਆਪਣੀ ਲਈ ਕਿਰਸ ਕਰਦਾ ਧਰਮ 'ਸਥਾਨਾਂ ਲਈ ਮਾਇਆ ਹੈ ਆਮ ਬੰਦੇ।
ਕੀਤੀ ਘਰ ਆਪਣੇ ਦੀ ਕਦੇ ਸਫਾਈ ਹੈ ਨਾ ਜਾਕੇ ਸੁਬ•ਾ ਸ਼ਾਮ ਹੈਂ ਸੁੰਬਰਦਾ ਧਾਮ ਬੰਦੇ।
ਭਰਿੰਡ ਰੰਗੀਆਂ ਔਰਤਾਂ ਨੇ ਬੂਬਨਿਆਂ ਲਈ ਹੀ ਤੈਨੂੰ ਆਖਦੇ ਬੁਰਾ ਬਹੁਤ ਹੈ ਕਾਮ ਬੰਦੇ।
ਹੁਣ ਤੂੰ ਆਪਣੀ ਕਿਰਤ ਸੰਭਾਲਣੀ ਸਿੱਖ ਢਿੱਲੋਂ ਕਰਦੇ ਸਾਧ ਚੋਰਾਂ ਨੂੰ ਦੂਰੋਂ ਸਲਾਮ ਬੰਦੇ।
3
ਚਾਰ ਹੀ ਤਰੀਕਿਆਂ ਨਾਲ ਕਰਦੇ ਨੇ ਕੰਮ ਬੰਦੇ
ਸ਼ੌਕ ਨਾਲ , ਪਿਆਰ ਨਾਲ , ਲਾਲਚ 'ਤੇ ਡੰਡੇ ਨਾਲ।
ਗ਼ਜ਼ਲ
ਮੈਂ ਬੜੇ ਸਬੰਧ ਬਣਾÂ,ੇ ਬਣਕੇ ਟੁੱਟੇ ਬਹੁਤ। ਮੈਥੋਂ ਦੋਵੇਂ ਹੀ ਸੱਚ ਤੇ ਕੂੜ ਨਿਖੁੱਟੇ ਬਹੁਤ ।
ਮੈਂ ਵੀ ਦੁਨੀਆਂ ਲਈ ਨਾ ਬਹੁਤਾ ਕਰ ਸਕਿਆ, ਲੋਕਾਂ ਮੇਰੇ ਸੁਪਨੇ ਰੇਤ 'ਚ ਸੁਟੇ ਬਹੁਤ।
ਸਾਰੀ ਉਮਰ ਲੰਘਾਈ ਕਲਮਾਂ ਬੀਜਦਿਆਂ ਜੱਗ ਨੇ ਵੀ ਤਾਂ ਬਿਰਖ ਅਸਾਡੇ ਪੁੱਟੇ ਬਹੁਤ।
ਹਾਸਿਲ ਕੀਤੀ ਸੀ ਕੁਰਸੀ ਕੁੱਟਾਂ ਖਾ ਜਿੰਨਾਂ ਉਹਨਾਂ ਹੀ ਹੱਕ ਮੰਗਣ ਵਾਲੇ ਕੁੱਟੇ ਬਹੁਤ।
ਜਿਸਨੂੰ ਵੀ ਇਕ ਵਾਰੀ ਰਹਿਬਰ ਥਾਪ ਲਿਆ ਉਸੇ ਹਥੋਂ ਹੀ ਅਸੀਂ ਗਏ ਹਾਂ ਲੁੱਟੇ ਬਹੁਤ।
ਜ਼ਿੰਦਗੀ ਬੰਦ ਦਰਵਾਜੇ ਵਰਗੀ ਹੋ ਗਈ ਹੈ ਢਿੱਲੋਂ ਲੋਕੀਂ ਰਹਿੰਦੇ ਹੁਣ ਘੁੱਟੇ ਘੁੱਟੇ ਬਹੁਤ।

Thursday, August 18, 2011

ਅੰਨਾ ਹਜ਼ਾਰੇ ਡਟੋ ਰਹੋ
ਲੋਕ ਸਭਾ ਨਾ ਲੋਕਾਂ ਤੋਂ ਹੋਏ ਵੱਡੀ ਜਿਹੜੀ ਝਪਟਦੀ ਸਾਡੇ 'ਤੇ ਬਾਜ਼ ਬਣਕੇ।
ਗੂੰਜੀ ਅੰਨਾ ਹਜ਼ਾਰੇ ਦੀ ਟੀਮ ਫਿਰ ਤੋਂ ਸਾਰੇ ਲੋਕਾਂ ਦੀ ਸਾਡੀ ਆਵਾਜ਼ ਬਣਕੇ।
ਬੰਦਾ ਮੀਸਣਾ ਕਦੇ ਨਾ ਹੋਏ ਚੰਗਾ ਬੈਠਾ “ਮੋਹਣਾ” ਹੈ ਕਿਵੇਂ ਯਮਰਾਜ ਬਣਕੇ।
ਆਊ ਅੰਨਾ ਹਜ਼ਾਰੇ ਟੀਮ ਇੱਕ ਦਿਨ ਸਾਡੇ ਸਿਰਾਂ 'ਤੇ ਚਮਕਦਾ ਤਾਜ ਬਣਕੇ।
*
ਜੁੱਤੀ ਟੁੱਟ ਗਈ ਅਤੇ ਪਾਟ ਵੀ ਗਿਆ ਭੋਥਾ ਰਾਂਝੇ ਫਿਰਦੇ ਨੰਗ ਮਨੰਗ ਹੀਰੇ।
ਸਾਡੇ ਨਾਲ ਜੋ ਦੁਸ਼ਮਣਾਂ ਨੇ ਕੀਤੀ ਆਉਂਦੀ ਦਸਦਿਆਂ ਨੂੰ ਡਾਹਢੀ ਸੰਗ ਹੀਰੇ।
ਚਾਰਾ ਪਸ਼ੂਆਂ ਦਾ ਤਾਂ ਸਾਰਾ ਖਾ ਗਏ ਕੈਦੋਂ ਉਜੜ ਗਏ ਨੇ ਬੇਲੇ ਤੇ ਝੰਗ ਹੀਰੇ।
ਖਪਤ ਕਲਚਰ ਨੇ ਸਭ ਬੰਦੇ ਮਰੋੜ ਦਿਤੇ ਨੇ ਲੋੜਾਂ ਝੂਠੀਆਂ ਦੀ ਵਧੀ ਮੰਗ ਹੀਰੇ।
ਸਾਨੂੰ ਜਿਉਣ ਦਾ ਅਜੇ ਨਾ ਵਲ ਹੁਣ ਆਇਆ ਪੈਣੇ ਸਿਖਣੇ ਨਵੇਂ ਨੇ ਢੰਗ ਹੀਰੇ।
*
ਹਰ ਪਾਸੇ ਹੀ ਕਾਹਲ ਦਰ ਕਾਹਲ ਜੀ ਆਇਆ ਧਰਤੀ ਉਤੇ ਭੁਚਾਲ ਹੈ ਜਿਉਂ।
ਜਿਵੇਂ ਬੰਦੇ ਨੇ ਇਮਤਿਆਨ ਦੇ ਵਿਚ ਪਾਇਆ ਕਿਸੇ ਨੂੰ ਕੋਈ ਸਵਾਲ ਹੈ ਜਿਉਂ।
ਉਭੜਵਾਹਾ ਹੀ ਹਰ ਕੋਈ ਬੋਲਦਾ ਹੈ ਆਉਂਦਾ ਦੁੱਧ ਦੇ ਵਿਚ ਉਬਾਲ ਹੈ ਜਿਉਂ।
ਜਿਉਣਾ ਲੋਕਾਂ ਨੇ ਕੀਤਾ ਹੈ ਬੰਦ ਅੱਜਕਲ• ਕਾਰਖਾਨੇ ਵਿਚ ਹੜਤਾਲ ਹੈ ਜਿਉਂ।
*
ਕਿਰਤੀ ਜੀਣਗੇ ਕਿੰਜ ਸਮਾਜ ਦੇ ਵਿਚ ਔਖਾ ਜਿਥੇ ਖਕੀਦਣਾ ਲੂਣ ਬੇਲੀ।
ਜਿਥੇ ਚੂਹਿਆਂ ਦੇ ਲਈ ਬਨਾਂਵਦੇ ਹਨ ਬਿੱਲੇ ਬਿੱਲੀਆਂ ਆਪ ਕਾਨੂੰਨ ਬੇਲੀ।
ਪੱਥਰ ਟੁੱਟੇ ਤੋਂ ਹੀ ਜਿਥੇ ਪਾ ਦਏ ਖੌਰੂ ਅੰਨ•ੇ ਮਜ਼ਹਬ ਦਾ ਅੰਨ•ਾ ਜਨੂੰਨ ਬੇਲੀ।
ਜਿਥੇ ਜੋਰ ਪਾਖੰਡੀਆਂ,ਚੇਲੇ, ਬਾਬਿਆਂ ਦਾ ਉਥੇ ਮਿਲੂਗਾ ਕਿਵੇਂ ਸਕੂਨ ਬੇਲੀ

Tuesday, April 19, 2011

ਫੂਲ ਖਿਲਤੇ ਤੋ ਆਵਾਜ਼ ਕਹਾਂ ਹੋਤੀ ਹੈ।

*ਬਹੁਤ ਪਹਿਲੇ ਸੇ ---
*ਬਹੁਤ ਪਹਿਲੇ ਸੇ ਉਨ ਕਦਮੋ ਕੀ ਆਹਟ ਜਾਨ ਲੇਤੇ ਹੈਂ
ਤੁਝੇ ਐ ਜ਼ਿੰਦਗੀ ਹਮ ਦੂਰ ਸੇ ਪਹਿਚਾਨ ਲੇਤੇ ਹੈਂ।
ਤਬੀਅਤ ਅਪਨੀ ਘਬਰਾਤੀ ਹੈ ਜਬ ਸੁੰਨਸਾਨ ਰਾਤੋਂ ਮੇ
ਹਮ ਐਸੇ ਮੇ ਤੇਰੀ ਯਾਦੋਂ ਕੀ ਚਾਦਰ ਤਾਨ ਲੇਤੇ ਹੈਂ।
ਤੁਝੇ ਘਾਟਾ ਨਾ ਹੋਨੇ ਦੋਂਗੇ ਕਾਰੋਬਾਰ ਏ ਉਲਫਤ ਮੇ
ਹਮ ਅਪਨੇ ਸਿਰ ਤੇਰਾ ਐ ਦੋਸਤ ਹਰ ਨੁਕਸਾਨ ਲੇਤੇ ਹੈਂ।
*ਇਨਸਾਂ ਕੋ ਖਰੀਦਤਾ ਹੈ ਇਨਸਾਂ ਦੁਨੀਆਂ ਭੀ ਦੁਕਾਨ ਹੋ ਗਈ ਹੈ।
*ਕਤਲ ਹੋਤੇ ਤੋ ਮੁਝੇ ਸ਼ਹਿਰ ਮੇ ਦੇਖਾ ਸਭ ਨੇ ਕੋਈ ਪਹੁੰਚਾ ਨਾ ਅਦਾਲਤ ਮੇ ਗਵਾਹੀ ਕੇ ਲੀਏੇ।
ਦਿਲ ਮੇ ਇਕ ਹੂਕ ਸੀ ਉਠੀ ਐ ਦੋਸਤ ਯਾਦ ਆਈ ਤੇਰੀ ਜਵਾਨੀ ਭੀ,।
ਪਾਸ ਰਹਿਨਾ ਕਿਸੀ ਕਾ ਰਾਤ ਕੀ ਰਾਤ ਮੇਹਰਵਾਨੀ ਭੀ ਮੇਜ਼ਬਾਨੀ ਭੀ।
ਖ਼ਲਕ ਕਿਆ ਕਿਆ ਮੁਝੇ ਨਹੀਂ ਕਹਿਤੀ ਕੁਛ ਸੁਨੂੰ ਮੈਂ ਤੇਰੀ ਜ਼ੁਬਾਨੀ ਭੀ।
**ਅੰਧੇਰਾ ਮਾਂਗਨੇ ਆਇਆ ਥਾ ਰੌਸ਼ਨੀ ਕੀ ਭੀਖ ਹਮ ਅਪਨਾ ਘਰ ਨਾ ਜਲਾਤੇ ਤੋ ਔਰ ਕਿਆ ਕਰਤੇ।
*ਕਿਸ ਤਰਹ ਦੂੰਗਾ ਮੈਂ ਅਪਨਾ ਬੇਗੁਨਾਹੀ ਕਾ ਸਬੂਤ ਜਿਸ ਜਗਾ• ਲੂਟਾ ਗਿਆ ਦੁਸ਼ਮਨ ਵਹਾਂ ਕੋਈ ਨਾ ਥਾ।
*ਯੇਹ ਸੱਚ ਹੈ ਸ਼ਾਇਸ਼ਤਗੀ (ਹਲੀਮੀ )ਇਲਮ ਕੀ ਜਾਨ ਹੈ ਫੂਲ ਖਿਲਤੇ ਤੋ ਆਵਾਜ਼ ਕਹਾਂ ਹੋਤੀ ਹੈ।

Sunday, April 17, 2011

*****ਵਕਤ ਕਾਟੇ ਸੇ ਨਾ ਕਟਤਾ ਥਾ ਮਗਰ ਖ਼ਾਮੋਸ਼ ਰਹੇ
ਸੀਖ ਲੀ ਖ਼ੁਦ ਹੀ ਗ਼ਜ਼ਲ ਖ਼ੁਦ ਕੋ ਸੁਨਾਨੀ ਹਮ ਨੇ।
ਦੂਰ ਤਲਕ ਜਿਨਸੇ ਸਰੋਕਾਰ ਨਹੀਂ ਥਾ ਅਪਨਾ ਕਰ ਲੀਏ ਵੋਹ ਭੀ ਸਬਕ ਯਾਦ ਜ਼ੁਬਾਨੀ ਹਮ ਨੇ।
**
**ਅਬ ਨਾ ਪੀਨਾ ਸ਼ਰਾਬ ---ਕਿਆ ਸਮਝੇ, ਹੋਗੀ ਹਾਲਤ ਖਰਾਬ ਕਿਆ ਸਮਝੇ----।
*ਨੋਚ ਡਾਲੇ ਪਰ ਸਭੀ ਬੇਜਾਨ ਚਿੜੀਆ ਹੋ ਗਈ ,ਸਿਰ ਅਭੀ ਕਾਟਾ ਨਹੀਂ ਹੈ ਔਰ ਤੋ ਸਭ ਠੀਕ ਹੈ।
*ਜਿਨਕੋ ਆਖੋਂ ਸੇ ਲਗਾਇਆ ਜਿਨ ਕੇ ਰੋ ਰੋ ਕਰ ਪੜ•ਾ
ਹਾਏ ! ਵੋਹ ਖ਼ਤ ਭੀ ਨਜ਼ਰ ਆਨੇ ਲਗੇ ਬੇਕਾਰ ਸੇ।
*ਤੁਝ ਸੇ ਬਿਛੜ ਗਿਆ ਤੋ ਮਾਲੂਮ ਯੇ ਹੂਆ ਇਕ ਸ਼ਾਖ ਥਾ ਸਜ਼ਰ(ਰੁੱਖ) ਸੇ ਜੁਦਾ ਹੋ ਗਿਆ ਹੂੰ ਮੈਂ।
*ਉਮਰ ਭਰ ਕਰਤਾ ਰਹਾ ਹਰ ਸਖ਼ਸ਼ ਪਰ ਮੈਂ ਤਬਸਰੇ
ਅਪਨ ਗਿਰੇਬਾਂ ਮੇ ਝਾਕ ਕਰ ਕਭੀ ਦੇਖਾ ਹੀ ਨਹੀਂ।
*ਰੋਨੇ ਵਾਲੋਂ ਸੇ ਕਹੋ ਉਨਕਾ ਭੀ ਰੋਨਾ ਰੋ ਲੇਂ ਜਿਨਕੇ ਮਜ਼ਬੂਰੀ ਏ ਹਾਲਾਤ ਨੇ ਰੋਨੇ ਨਾ ਦੀਆ।
*ਤੁਝ ਕੋ ਖ਼ੁਦਾ ਸੇ ਮਾਂਗਕਰ ਜੀ ਖ਼ੁਸ਼ ਤੋ ਹੋ ਗਿਆ ਯੇ ਔਰ ਬਾਤ ਹੈ ਖ਼ੁਦਾ ਹੈ ਭੀ ਯਾ ਨਹੀਂ।
*ਆਪ ਕਹਿਤੇ ਥੇ ਕਿ ਰੋਨੇ ਸੇ ਨਾ ਬਦਲੇਂਗੇ ਨਸੀਬ ਉਮਰ ਭਰ ਆਪ ਕੀ ਇਸ ਬਾਤ ਨੇ ਰੋਨੇ ਨਾ ਦੀਆ
*ਕਿਸੀ ਕੇ ਏਕ ਆਂਸੂ ਪਰ ਹਜਾਰੋਂ ਦਿਲ ਤੜਪਤੇ ਹੈਂ
ਕਿਸੀ ਕਾ ਉਮਰ ਭਰ ਰੋਨਾ ਯੂੰ ਹੀ ਬੇਕਾਰ ਜਾਤਾ ਹੈ।
*ਫੂਲ ਰਖੀਏ ਨਾ ਰਖੀਏ ਰਾਹੋਂ ਮੇ ਲਬ ਪੇ ਸਭ ਕੇ ਲੀਏ ਦੁਆ ਰਖੀਏ।
ਕੁਛ ਤੋ ਅਪਨੀ ਨਿਸ਼ਾਨੀਆਂ ਰੱਖਜਾ, ਇਨ ਕਿਤਾਬੋਂ ਮੇ ਤਿਤਲੀਆਂ ਰੱਖਜਾ।
ਇਨ ਦਰੱਖਤੋਂ ਕੇ ਫੂਲ ਨਹੀਂ ਗਿਰਤੇ ਇਨਕੇ ਨਜ਼ਦੀਕ ਆਂਧੀਆਂ ਰੱਖਜਾ।
ਲੋਗ ਥਕ ਹਾਰ ਕਰ ਨਾ ਲੌਟ ਜਾਏਂ ਰਾਸਤੋਂ ਮੇ ਕਹਾਨੀਆਂ ਰੱਖਜਾ।
ਹੋ ਰਹਾ ਹੈ ਗਰ ਜੁਦਾ ਮੁਝਸੇ ਮੇਰੀ ਆਂਖੋਂ ਪੇ ਉਂਗਲੀਆਂ ਰੱਖਜਾ।
*ਵੋਹ ਨਾਮ ਜਿਸਕੇ ਲੀਏਜ਼ਿੰਦਗੀ ਗਵਾਈ ਗਈ ਨਾ ਜਾਨੇ ਕਿਆ ਥਾ
ਮਗਰ ਕੁਛ ਭਲਾ ਭਲਾ ਸਾ ਥਾ।
*ਡੂਬਤੇ ਜਾਤੇ ਹੈਂ ਤਾਰੇ ,ਭੀਗਤੀ ਜਾਤੀ ਹੈ ਰਾਤ
ਦਿਲ ਮੇ ਆਜ ਫਿਰ ਵਹੀ ਬੇਚੈਨੀਉਂ ਕਾ ਜੋਸ਼ ਹੈ।
*ਮੈਂ ਖੋ ਗਿਆ ਥਾ ਖ਼ੁਦਾਉਂ ਕੀ ਭੀੜ ਮੇ ਅਸਲੀ ਖ਼ੁਦਾ ਇਨਸਾਨ ਪੇ ਮੇਰੀ ਨਜ਼ਰ
ਹੀ ਪੜ•ੀ ਨਹੀਂ।
*ਉਸੀ ਕੋ ਆਂਖ ਭੀ ਢੂੰਢੇ , ਉਸੀ ਸੇ ਦੂਰ ਭੀ ਰਹੇ,ਉਸੀ ਸੇ ਦਿਲ ਭੀ ਪਰੇਸ਼ਾਂ ਹੈ
ਉਸੀ ਸੇ ਪਿਆਰ ਭੀ ਹੈ ਬਹੁਤ।
**ਮੁਝ ਕੋ ਭੂਲ ਜਾਨਾ ਲੇਕਿਨ ਦਿਲ ਕੇ ਮੇਰੀ ਯਾਦੋਂ ਸੇ ਸਜਾਏ ਰਖਨਾ।
*ਯੇ ਨਹੀਂ ਕਿ ਗ਼ਮ ਨਹੀਂ, ਹਾਂ ਮਗਰ ਆਂਖ ਪੁਰਨਮ ਨਹੀਂ
ਤੁਮ ਭੀ ਤੋ ਤੁਮ ਨਹੀਂ ਹੋ ਆਜ ਹਮ ਭੀ ਤੋ ਆਜ ਹਮ ਨਹੀਂ।



Converted