Thursday, August 18, 2011

ਅੰਨਾ ਹਜ਼ਾਰੇ ਡਟੋ ਰਹੋ
ਲੋਕ ਸਭਾ ਨਾ ਲੋਕਾਂ ਤੋਂ ਹੋਏ ਵੱਡੀ ਜਿਹੜੀ ਝਪਟਦੀ ਸਾਡੇ 'ਤੇ ਬਾਜ਼ ਬਣਕੇ।
ਗੂੰਜੀ ਅੰਨਾ ਹਜ਼ਾਰੇ ਦੀ ਟੀਮ ਫਿਰ ਤੋਂ ਸਾਰੇ ਲੋਕਾਂ ਦੀ ਸਾਡੀ ਆਵਾਜ਼ ਬਣਕੇ।
ਬੰਦਾ ਮੀਸਣਾ ਕਦੇ ਨਾ ਹੋਏ ਚੰਗਾ ਬੈਠਾ “ਮੋਹਣਾ” ਹੈ ਕਿਵੇਂ ਯਮਰਾਜ ਬਣਕੇ।
ਆਊ ਅੰਨਾ ਹਜ਼ਾਰੇ ਟੀਮ ਇੱਕ ਦਿਨ ਸਾਡੇ ਸਿਰਾਂ 'ਤੇ ਚਮਕਦਾ ਤਾਜ ਬਣਕੇ।
*
ਜੁੱਤੀ ਟੁੱਟ ਗਈ ਅਤੇ ਪਾਟ ਵੀ ਗਿਆ ਭੋਥਾ ਰਾਂਝੇ ਫਿਰਦੇ ਨੰਗ ਮਨੰਗ ਹੀਰੇ।
ਸਾਡੇ ਨਾਲ ਜੋ ਦੁਸ਼ਮਣਾਂ ਨੇ ਕੀਤੀ ਆਉਂਦੀ ਦਸਦਿਆਂ ਨੂੰ ਡਾਹਢੀ ਸੰਗ ਹੀਰੇ।
ਚਾਰਾ ਪਸ਼ੂਆਂ ਦਾ ਤਾਂ ਸਾਰਾ ਖਾ ਗਏ ਕੈਦੋਂ ਉਜੜ ਗਏ ਨੇ ਬੇਲੇ ਤੇ ਝੰਗ ਹੀਰੇ।
ਖਪਤ ਕਲਚਰ ਨੇ ਸਭ ਬੰਦੇ ਮਰੋੜ ਦਿਤੇ ਨੇ ਲੋੜਾਂ ਝੂਠੀਆਂ ਦੀ ਵਧੀ ਮੰਗ ਹੀਰੇ।
ਸਾਨੂੰ ਜਿਉਣ ਦਾ ਅਜੇ ਨਾ ਵਲ ਹੁਣ ਆਇਆ ਪੈਣੇ ਸਿਖਣੇ ਨਵੇਂ ਨੇ ਢੰਗ ਹੀਰੇ।
*
ਹਰ ਪਾਸੇ ਹੀ ਕਾਹਲ ਦਰ ਕਾਹਲ ਜੀ ਆਇਆ ਧਰਤੀ ਉਤੇ ਭੁਚਾਲ ਹੈ ਜਿਉਂ।
ਜਿਵੇਂ ਬੰਦੇ ਨੇ ਇਮਤਿਆਨ ਦੇ ਵਿਚ ਪਾਇਆ ਕਿਸੇ ਨੂੰ ਕੋਈ ਸਵਾਲ ਹੈ ਜਿਉਂ।
ਉਭੜਵਾਹਾ ਹੀ ਹਰ ਕੋਈ ਬੋਲਦਾ ਹੈ ਆਉਂਦਾ ਦੁੱਧ ਦੇ ਵਿਚ ਉਬਾਲ ਹੈ ਜਿਉਂ।
ਜਿਉਣਾ ਲੋਕਾਂ ਨੇ ਕੀਤਾ ਹੈ ਬੰਦ ਅੱਜਕਲ• ਕਾਰਖਾਨੇ ਵਿਚ ਹੜਤਾਲ ਹੈ ਜਿਉਂ।
*
ਕਿਰਤੀ ਜੀਣਗੇ ਕਿੰਜ ਸਮਾਜ ਦੇ ਵਿਚ ਔਖਾ ਜਿਥੇ ਖਕੀਦਣਾ ਲੂਣ ਬੇਲੀ।
ਜਿਥੇ ਚੂਹਿਆਂ ਦੇ ਲਈ ਬਨਾਂਵਦੇ ਹਨ ਬਿੱਲੇ ਬਿੱਲੀਆਂ ਆਪ ਕਾਨੂੰਨ ਬੇਲੀ।
ਪੱਥਰ ਟੁੱਟੇ ਤੋਂ ਹੀ ਜਿਥੇ ਪਾ ਦਏ ਖੌਰੂ ਅੰਨ•ੇ ਮਜ਼ਹਬ ਦਾ ਅੰਨ•ਾ ਜਨੂੰਨ ਬੇਲੀ।
ਜਿਥੇ ਜੋਰ ਪਾਖੰਡੀਆਂ,ਚੇਲੇ, ਬਾਬਿਆਂ ਦਾ ਉਥੇ ਮਿਲੂਗਾ ਕਿਵੇਂ ਸਕੂਨ ਬੇਲੀ

No comments:

Post a Comment