ਗ਼ਜ਼ਲ –ਅਮਰਜੀਤ ਢਿੱਲੋਂ 5-12 –11
ਕਾਲਖ਼ ਦੇ ਇਸ ਨਗਰ ਵਿਚ ਤੂੰ ਕਿਹੜੀ ਆਸ ਲੈਕੇ। ਨਿਕਲੀ ਏਂ ਦੱਸ ਨੀ ਜਿੰਦੇ ਚਿੱਟਾ ਲਿਬਾਸ ਲੈਕੇ।
ਪਰਬਤ ਉਤੇ ਬਰਫ ਡਿੱਗੀ ਤਾਂ ਮੇਰੇ ਮਨ ਦੇ ਪੰਛੀ ਸਾਰੇ ਝੀਲਾਂ 'ਤੇ ਆ ਗਏ ਨੇ ਆਪਣੀ ਪਿਆਸ ਲੈਕੇ।
ਮਹਿਫ਼ਿਲ ਹੈ ਹੱਸਦਿਆਂ ਦੀ ਖੁਸ਼ ਹੈਂ ਤਾਂ ਜਾਈਂ ਵਰਨਾ ਰੰਗ ਵਿਚ ਨਾ ਭੰਗ ਪਾਈਂ ਚਿਹਰਾ ਉਦਾਸ ਲੈਕੇ।
ਤੇਰੀ ਦੱਖਣੀ ਧਰੁਵ ਬਜ਼ਮ 'ਤੇ ਮੇਰੇ ਪੈਂਗੁਇਨ ਜਿਹੇ ਜ਼ਜ਼ਬੇ ਡਾਹਢੇ ਉਦਾਸ ਪਰਤੇ ਆਏ ਸੀ ਆਸ ਲੈਕੇ।
ਬੇਸ਼ਕ ਘਰਾਂ ਵਿਚ ਰਹਿੰਦੇ ਕੰਧਾਂ ਵੀ ਉੱਚੀਆਂ ਨੇ ਪਰ ਭਟਕਦੇ ਹਾਂ ਫਿਰ ਵੀ ਸਭ ਮਨਾਂ 'ਚ ਬਨਵਾਸ ਲੈਕੇ।
ਸਤਿਲੁਜ ਲਿਆਵਾਂਗਾ ਮੈਂ ਤੂੰ ਮੋੜ ਦੇਵੀਂ ਜਿਹਲਮ, ਰਾਵੀ ਲਿਆਈਂ ਤੂੰ ਮੈਂ ਆਵਾਂਗਾ ਬਿਆਸ ਲੈਕੇ।
ਅੰਨ•ੇ ਰਿਉੜੀਆਂ ਹੀ ਸਭ ਵੰਡਦੇ ਨੇ ਘਰਦਿਆਂ ਨੂੰ ਫਿਰਦੇ ਨੇ ਅੱਜ ਕੱਲ• ਕੈਪਟਨ, ਜੋ ਪਾਸ਼ , ਦਾਸ ਲੈਕੇ।
ਢਿੱਲੋਂ ਨਾ ਮੈਅਕਦਾ ਹੈ , ਨਾ ਸਾਕੀ ਹੈ ਨਾ ਹੀ ਸੁਰਾਹੀ ਬੈਠੇ ਹਾਂ ਖਾਲੀ ਹੱਥ ਵਿਚ ਕੱਚ ਦਾ ਗਿਲਾਸ ਲੈਕੇ।
Converted
Sunday, December 4, 2011
Subscribe to:
Post Comments (Atom)
No comments:
Post a Comment