Thursday, February 2, 2012

ਵੋਟਰ ਹਾਰ ਗਿਆ

ਅਮਰਜੀਤ ਢਿੱਲੋਂ94171 20427
ਵੋਟਰ ਹਾਰ ਗਿਆ
ਨੇਤਾ ਜੀ ਗਏ ਜਿੱਤ ਵੋਟਰ ਹਾਰ ਗਿਆ। ਚਾਰੋਂ ਖਾਨੇ ਚਿੱਤ ਵੋਟਰ ਹਾਰ ਗਿਆ।
ਜਿੰਨਾ ਮਰਜ਼ੀ ਦੁੱਧ ਪਿਲਾਓ ਇਹਨਾਂ ਨੂੰ ਨਹੀਂ ਕਿਸੇ ਦੇ ਮਿੱਤ ਵੋਟਰ ਹਾਰ ਗਿਆ।
ਆਪਣੇ ਹੱਕ 'ਚ ਵੋਟਾਂ ਫੇਰ ਪੁਆ ਲਈਆਂ ਕਰਕੇ ਨਵੀਂ ਘਤਿੱਤ ਵੋਟਰ ਹਾਰ ਗਿਆ।
Êਪੰਜਾਂ ਸਾਲਾਂ ਪਿਛੋਂ ਗੇੜਾ ਮਾਰਨਗੇ ਹੁਣ ਆਉਂਦੇ ਸੀ ਨਿੱਤ ਵੋਟਰ ਹਾਰ ਗਿਆ।
Ñਲੁਕਣ ਮੀਟੀ ਖੇਡ, ਖੇਡ ਜਾਂਦੇ ਨੇ ਨੇਤਾ ਫੇਰ ਨਾ ਦਿੰਦੇ ਪਿੱਤ ਵੋਟਰ ਹਾਰ ਗਿਆ।
ਵੋਟਰ ਆਪਣੇ ਚੰਦਰੇ ਲੇਖ ਹੀ ਆਪ ਲਿਖੇ ਸ਼ਾਇਰ ਲਿਖਣ ਕਬਿੱਤ ਵੋਟਰ ਹਾਰ ਗਿਆ।
ਜਿੱਤਣ ਪਿਛੋਂ ਕਿਹੜੇ ਦਲ ਵਿਚ ਰਲਣਾ ਹੈ ਲੀਡਰ ਦੇਖਣ ਹਿਤ ਵੋਟਰ ਹਾਰ ਗਿਆ।
ਢਿੱਲੋਂ ਲੋਕਰਾਜ ਬੱਸ ਇਕ ਛਲਾਵਾ ਹੈ ਹਾਏ ਨਾ ਲਗਦਾ ਚਿੱਤ ਵੋਟਰ ਹਾਰ ਗਿਆ ।

No comments:

Post a Comment