Sunday, February 5, 2012

ਮਿੱਟੀ ਦੇ ਘਰਾਂ ਨਾਲ ਹੀ ਗਾਇਬ ਹੋ ਗਈਆਂ ਮਿੱਟੀ ਰੰਗੀਆਂ ਚਿੜੀਆਂ- ਅਮਰਜੀਤ ਢਿੱਲੋਂ

ਮਿੱਟੀ ਦੇ ਘਰਾਂ ਨਾਲ ਹੀ ਗਾਇਬ ਹੋ ਗਈਆਂ ਮਿੱਟੀ ਰੰਗੀਆਂ ਚਿੜੀਆਂ- ਅਮਰਜੀਤ ਢਿੱਲੋਂ
ਕੁਦਰਤ ਦਾ ਅਸੂਲ ਹੈ ਕਿ ਇਥੇ ਕੋਈ ਵੀ ਜਗ•ਾ ਖਾਲੀ ਨਹੀਂ ਰਹਿੰਦੀ । ਪਿੰਡਾਂ ਵਿਚ ਬਹੁਤ ਥੋੜੇ ਘਰ ਹੀ ਕੱਚੇ ਰਹਿ ਗਏ ਹਨ। ਤਕਰੀਬਨ ਸਾਰੇ ਹੀ ਘਰ ਪੱਕੇ ਹਨ। ਇਥੋਂ ਤਕ ਕਿ ਮੇਰਾ ਪਿੰਡ ਕੋਠੀਆਂ ਵਾਲਾ ਪਿੰਡ ਕਰਕੇ ਮਸ਼ਹੂਰ ਹੋ ਗਿਆ ਹੈ। ਲੋਕਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ ਹਨ। ਬਕੌਲ ਸ਼ਾਇਰ “ ਇਹ ਵਫਾ ਤਾਂ ਉਹਨਾਂ ਦਿਨਾਂ ਦੀ ਗੱਲ ਹੈ ਦੋਸਤੋ ਜਦ ਮਕਾਨ ਕੱਚੇ ਅਤੇ ਲੋਕ ਸੱਚੇ ਸਨ।”ਵਫ਼ਾ ਨਹੀਂ ਰਹੀ ਤਾਂ ਉਸਦੀ ਜਗ•ਾ ਬੇਵਫ਼ਾਈ ਨੇ ਲੈ ਲਈ ਹੈ। ਮਿੱਟੀ ਦੇ ਘਰਾਂ ਦੇ ਨਾਲ ਹੀ ਅਲੋਪ ਹੋ ਗਈਆਂ ਮਿੱਟੀ ਰੰਗੀਆਂ ਚਿੜੀਆਂ। ਬਹੁਤ ਭੋਲੀਆਂ ਜਿਹੀਆਂ ਇਹ ਚਿੜੀਆਂ ਇਹ ਸਾਡੇ ਕੋਲ ਬੈਠੀਆਂ ਦਾਣੇ ਚੁਗਦੀਆਂ ਰਹਿੰਦੀਆਂ । ਹੁਣ ਉਹਨਾਂ ਦੀ ਜਗ੍ਰਾ ਸਿਰ 'ਤੇ ਟੋਪੀ ਵਾਲੀਆਂ ਰੰਗ ਬਰੰਗੀਆਂ ਚਿੜੀਆਂ ਨੇ ਲੈ ਲਈ ਹੈ। ਇਹ ਫੁਦਕਦੀਆਂ , ਚਹਿਚਹਿਉਂਦੀਆਂ ਤਾਂ ਚੰਗੀਆਂ ਲਗਦੀਆਂ ਹਨ। ਪਰ ਉਹਨਾਂ ਮਿੱਟੀ ਰੰਗੀਆਂ ਚਿੜੀਆਂ ਵਾਂਗ ਸਾਡੇ ਕੋਲ ਨਹੀਂ ਬਹਿੰਦੀਆਂ । ਫੁਰਰ ਕਰਕੇ ਉੱਡ ਜਾਂਦੀਆਂ ਹਨ। ਕੱਚੇ ਮਕਾਨਾਂ ਦੀ ਛੱਤ ਕੱਖਾਂ ਕਾਨਿਆਂ (ਕੜੀ ਬਾਲੇ) ਦੀ ਹੁੰਦੀ ਸੀ । ਉਹ ਮਿੱਟੀ ਰੰਗੀਆਂ ਚਿੜੀਆਂ ਉਹਨਾਂ ਕੜੀ ਬਾਲਿਆਂ 'ਚ ਆਪਣੇ ਆਹਲਣੇ ਪਾਉਂਦੀਆਂ । ਹੁਣ ਜਦ ਉਹਨਾਂ ਦੇ ਪਾਉਣ ਲਈ ਕੋਈ ਛੱਤ ਹੀ ਨਹੀਂ ਰਹੀ ਤਾਂ ਵਿਚਾਰੀਆਂ ਦੂਰ ਕਿਤੇ ਪਰਵਾਸ ਕਰ ਗਈਆਂ ਹਨ। ਜਾਂ ਹੋ ਸਕਦੈ ਉਹ ਪਰਜਾਤੀ ਹੀ ਖ਼ਤਮ ਹੋ ਗਈ ਹੋਵੇ। ਇਸੇ ਲਈ ਉਹਨਾਂ ਦੀ ਥਾਂ ਆਈਆਂ ਚਿੜੀਆਂ ਬੂਟਿਆਂ 'ਤੇ ਫੁਦਕਦੀਆਂ ਫਿਰਦੀਆਂ ਹਨ। ਇਹ ਆਹਲਣੇ ਵੀ ਰੁੱਖਾਂ 'ਤੇ ਪਾਉਂਦੀਆਂ ਹਨ। ਮਿੱਟੀ ਰੰਗੀਆਂ ਚਿੜੀਆਂ ਨੇ ਰੁੱਖਾਂ 'ਤੇ ਆਹਲਣੇ ਪਾਉਣ ਦੀ ਜਾਚ ਹੀ ਨਹੀਂ ਸੀ ਸਿੱਖੀ । ਉਹ ਤਾਂ ਸਾਡੇ ਘਰ 'ਚ ਹੀ ਰਹਿੰਦੀਆਂ ਸਨ ਸਾਡੇ ਘਰ ਦੇ ਜੀਆਂ ਵਾਂਗ।
40 ਕੁ ਸਾਲ ਪਹਿਲਾਂ ਜਦ ਮੀਂਹ ਪੈਂਦਾ ਤਾਂ ਸਾਰਾ ਵਿਹੜਾ ਮਖ਼ਮਲੀ ਚੀਚ ਵਹੁਟੀਆਂ ਨਾਲ ਭਰ ਜਾਂਦਾ। ਗੁਲਾਬੀ ਰੰਗ ਦੇ ਨਿੱਕੇ ਨਿੱਕੇ ਮਖ਼ਮਲੀ ਰੁਮਾਲੇ ਵਰਗੇ ਜੀਵ ਬਹੁਤ ਪਿਆਰੇ ਲਗਦੇ ਸਨ। ਅਸੀਂ( ਬੱਚੇ) ਉਹਨਾਂ ਨੂੰ ਹੱਥਾਂ 'ਤੇ ਰੱਖ ਕੇ ਬਹੁਤ ਖ਼ੁਸ਼ ਹੁੰਦੇ। ਮੀਂਹ ਪੈਣ ਸਾਰ ਕੱਚੇ ਵਿਹੜੇ ਵਿਚ ਗੰਡੋਏ ਵੀ ਆ ਜਾਂਦੇ। ਅਸੀਂ ਗੰਡੋਏ ਲੋਹੇ ਦੀ ਕੁੰਡੀ ਵਿੱਚ ਟੰਗ ਕੇ ਪਿੰਡ ਦੀ ਛੱਪੜ ਵਿਚ ਮੱਛੀਆਂ ਫੜਣ ਚਲੇ ਜਾਂਦੇ । ਜਦ ਗੰਡੋਆ ਖਾਣ ਆਉਂਦੀ ਕੋਈ ਮੱਛੀ ਕੁੰਡੀ ਵਿਚ ਫਸ ਜਾਂਦੀ ਤਾਂ ਬਹੁਤ ਖੁਸ਼ ਹੁੰਦੇ । ਹੁਣ ਤਾਂ ਗੰਡੋਏ ਖੇਤਾਂ 'ਚ ਵੀ ਖਤਮ ਹੋ ਚਲੇ ਹਨ। ਪਿੰਡਾਂ ਵਿਚ ਛੱਪੜ ਵੀ ਵਿਰਲੀ ਟਾਵੀਂ ਰਹਿ ਗਈ ਹੈ। ਸ਼ਾਮ ਨੂੰ ਜੁਗਨੂੰ(ਟਟਹਿਣੇ) ਆਮ ਹੀ ਟਿਮਟਿਮਾਉਂਦੇ ਫਿਰਦੇ। ਇਹਨਾਂ ਜੁਗਨੂੰਆਂ ਨੂੰ ਫੜ• ਲੈਂਦੇ । ਬਚਪਨ ਦੀ ਉਸੇ ਘਟਨਾ ਨੂੰ ਯਾਦ ਕਰਕੇ ਕਵਿਤਾ ਦੀਆਂ ਇਹ ਲਾਈਨਾਂ ਲਿਖੀਆਂ ਗਈਆਂ “ ਮੁੱਠੀ ਵਿਚ ਨਾ ਜੁਗਨੂੰ ਘੁੱਟ ਐਵੇਂ ਇਸ ਮੌਕੇ ਨਾ ਇਸ ਨੂੰ ਮਾਰ ਪਿਆਰੇ। ਸਿਰਫ ਫੁੱਲ ਹੀ ਕਰ ਮਹਿਸੂਸ ਸਕਦੈ ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ। ” ਹੁਣ ਤਾਂ ਜੁਗਨੂੰ ਦੇਖਿਆਂ ਹੀ ਮੁੱਦਤ ਹੋ ਗਈ ਹੈ। ਸ਼ਾਮ ਨੂੰ ਚਾਮਚੜਿਕਾਂ ਨਾਲ ਅਸਮਾਨ ਭਰ ਜਾਂਦਾ । ਇਹ ਸਾਰੀ ਰਾਤ ਉਡੀਆਂ ਫਿਰਦੀਆਂ ਅਤੇ ਫਿਰ ਦਿਨ ਚੜ•ਣ ਤੋਂ ਪਹਿਲਾਂ ਛੱਤਾਂ ਦੀਆਂ ਕੜੀਆਂ ਵਿਚ ਲੁਕ ਜਾਂਦੀਆਂ । ਹੁਣ ਨਾ ਚੀਚ ਵਹੁਟੀਆਂ ਹਨ, ਨਾ ਜੁਗਨੂੰ ਅਤੇ ਨਾ ਹੀ ਚਾਮਚੜਿਕਾਂ। ਮੀਂਹ ਪੈਣ ਤੋਂ ਬਾਦ ਸ਼ਾਮ ਨੂੰ ਭਮੱਕੜ (ਪਰਵਾਨੇ) ਦੀਵਿਆਂ 'ਤੇ ਆ ਜਾਂਦੇ। ਉਹਨਾਂ ਨੂੰ ਅੱਗ ਦੀ ਲਾਟ 'ਤੇ ਸੜਣ ਦਾ ਚਾਅ ਹੁੰਦਾ ਸੀ । ਹਣ ਨਾ ਦੀਵੇ(ਸ਼ਮਾਂ) ਰਹੇ ਅਤੇ ਨਾ ਹੀ ਜੁਗਨੂੰ,ਬਕੌਲ ਸ਼ਾਇਰ “ਹੋ ਸ਼ਮਾਂ ਤੋ ਬਤਾਏਂ ਕਿ ਜਲਤੇ ਹੈਂ ਕਿਸ ਤਰਹ ਜੁਗਨੂੰ ਵੀ ਮਰ ਗਏ ਹੋਂ ਤੋ ਪਰਵਾਨਾ ਕਿਆ ਕਰੇ”। ਹੁਣ ਘੁਮਿਆਰ ਬੇਦਿਲੀ ਜਿਹੀ ਨਾਲ ਦੀਵਾਲੀ ਮੌਕੇ ਦੀਵੇ ਵੰਡਦੇ ਤਾਂ ਹਨ ਪਰ ਕੋਈ ਪਸੰਦ ਨਹੀਂ ਕਰਦਾ । ਲੋਕ ਬਿਜਲੀ ਦੀਆਂ ਲੜੀਆਂ ਲਗਾ ਕੇ ਰੰਗ ਬਰੰਗਾ ਚਾਨਣ ਕਰ ਲੈਂਦੇ ਹਨ।
ਜਦ ਹਵਾ ਗਰਮ ਹੋਕੇ ਉਪਰ ਚੜ•ਦੀ ਤਾਂ ਖਾਲੀ ਥਾਂ ਭਰਨ ਲਈ ਟਿੱਬਿਆਂ ਦਾ ਰੇਤਾ ਆ ਜਾਂਦਾ । ਅਸਮਾਨ 'ਤੇ ਹੋਰ ਹੀ ਖੱਖ ਜਿਹੀ ਚੜ• ਜਾਂਦੀ । ਲੋਕ ਆਪਣੇ ਬਾਰ ਬੰਦ ਕਰ ਲੈਂਦੇ , ਕਹਿੰਦੇ ਆਹ ਤਾਂ ਕਾਲੀ ਬੋਲੀ ਨੇ•ਰੀ ਆ ਗਈ। ਹੁਣ ਤਾਂ ਟਿੱਬੇ ਹੀ ਨਹੀਂ ਰਹੇ, ਹਨੇਰੀ ਕਿਥੋਂ ਆਉਣੀ ਹੋਈ । ਟਿੱਬਿਆਂ ਵਾਲੇ ਥਾਵਾਂ 'ਚ ਹੁਣ ਝੋਨਾ ਲਗਦਾ ਹੈ। ਝੋਨੇ ਦੀ ਪਰਾਲੀ ਦੀ ਅੱਗ ਦੇ ਧੂਏਂ ਨਾਲ ਜਦ ਅਸਮਾਨ ਕਾਲਾ ਹੁੰਦਾ ਹੈ ਤਾਂ ਉਹ ਕਾਲੀ ਬੋਲੀ ਹਨੇਰੀ ਚੇਤੇ ਆ ਜਾਂਦੀ ਹੈ। ਪਰ ਉਹ ਕਾਲੀ ਬੋਲੀ ਹਨੇਰੀ ਕੁਝ ਚਿਰ ਆਕੇ ਫਿਰ ਮਹੌਲ ਸ਼ਾਂਤ ਕਰ ਦਿੰਦੀ ਸੀ ਜਦੋਂ ਕਿ ਇਹ ਸੰਘਣਾ ਹਨੇਰਾ ਹਰ ਸਾਲ ਹੋਰ ਸੰਘਣਾ ਹੁੰਦਾ ਜਾਂਦਾ ਹੈ। ਮਨੁੱਖਤਾ ਦਾ ਸਾਹ ਘੁਟਣ ਲਗਦਾ ਹੈ। ਪੰਛੀਆਂ ਦੀਆਂ ਅਨੇਕਾਂ ਪਰਜਾਤੀਆਂ ਇਸ ਕਾਲੇ ਧੂੰਏੀ ਦੀ ਭੇਂਟ ਚੜ• ਗਈਆਂ ਹਨ। ਹੁਣ ਸਵੇਰ ਦੀ ਸੈਰ ਵੇਲੇ ਵੀ ਹਵਾ ਜ਼ਹਿਰੀਲੀ ਹੁੰਦੀ ਹੈ। ਬਕੌਲ ਸ਼ਾਇਰ “ਹਮੇਂ ਤਾਜ਼ੀ ਹਵਾ ਕਹੀਂ ਨਾ ਮਿਲੀ ਪੂਛ ਆਏ ਹਮ ਸਭੀ ਦੁਕਾਨੋ ਮੇ, ਬੰਦ ਲੋਗੌਂ ਨੇ ਕਰ ਦੀਆ ਜੀਨਾ ਜੈਸੇ ਹੜਤਾਲ ਹੋ ਕਾਰਖਾਨੋ ਮੇ।” ਜਦ ਲੋਕ ਜ਼ਿੰਦਗੀ ਜਿਉਣੋ ਹੱਟ ਗਏ ਤਾਂ ਮੌਤ ਨੇ ਆ ਦਰਸ਼ਨ ਦਿਤੇ। ਆਖਰ ਖਾਲੀ ਥਾਂ ਤਾਂ ਭਰਨੀ ਹੋਈ। ਧਰਤੀ , ਹਵਾ , ਪਾਣੀ ਸੱਭ 'ਚ ਹੀ ਜ਼ਹਿਰ ਮਿਲ ਗਿਆ ਹੈ। ਮਨੁੱਖ ਦੀ ਮੁਨਾਫ਼ੇ ਦੀ ਅੰਨ•ੀ ਹਵਸ ਨੇ ਦਰਿਆ ਵੀ ਕੈਂਸਰ ਦੇ ਕਾਰਖਾਨੇ ਬਣਾ ਦਿੱਤੇ ਹਨ। ਫਿਰ ਵੀ ਕਦੇ ਕਦੇ ਕੁਝ ਜਿੰਦਾ ਲੋਕ ਮਿਲ ਹੀ ਜਾਂਦੇ ਹਨ। ਜਿਥੇ ਅਜੇ ਮੌਤ ਨਹੀਂ ਅਪੜੀ ਉਥੇ ਜ਼ਿੰਦਗੀ ਧੜਕਦੀ ਹੈ ਬਕੌਲ ਸ਼ਾਇਰ “ ਦਿਲ ਖੁਸ਼ ਹੋਇਆ ਦੇਖ ਕੇ ਕੁਝ ਲੋਕ ਜ਼ਿੰਦਾ ਨੇ ਅਜੇ ਇਸ ਮੁਰਦਾ ਸ਼ਹਿਰ ਵਿਚ ਮਰਦਮ ਸ਼ੁਮਾਰੀ ਕਰਦਿਆਂ, ਚਲੀਏ ਹੁਣ ਮਿੱਟੀ ਰੰਗੀਆਂ ਚਿੜੀਆਂ ਦੀ ਭਾਲ ਵਿਚ।
ਅਮਰਜੀਤ ਢਿੱਲੋਂ ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205- 0417120427

Thursday, February 2, 2012

ਵੋਟਰ ਹਾਰ ਗਿਆ

ਅਮਰਜੀਤ ਢਿੱਲੋਂ94171 20427
ਵੋਟਰ ਹਾਰ ਗਿਆ
ਨੇਤਾ ਜੀ ਗਏ ਜਿੱਤ ਵੋਟਰ ਹਾਰ ਗਿਆ। ਚਾਰੋਂ ਖਾਨੇ ਚਿੱਤ ਵੋਟਰ ਹਾਰ ਗਿਆ।
ਜਿੰਨਾ ਮਰਜ਼ੀ ਦੁੱਧ ਪਿਲਾਓ ਇਹਨਾਂ ਨੂੰ ਨਹੀਂ ਕਿਸੇ ਦੇ ਮਿੱਤ ਵੋਟਰ ਹਾਰ ਗਿਆ।
ਆਪਣੇ ਹੱਕ 'ਚ ਵੋਟਾਂ ਫੇਰ ਪੁਆ ਲਈਆਂ ਕਰਕੇ ਨਵੀਂ ਘਤਿੱਤ ਵੋਟਰ ਹਾਰ ਗਿਆ।
Êਪੰਜਾਂ ਸਾਲਾਂ ਪਿਛੋਂ ਗੇੜਾ ਮਾਰਨਗੇ ਹੁਣ ਆਉਂਦੇ ਸੀ ਨਿੱਤ ਵੋਟਰ ਹਾਰ ਗਿਆ।
Ñਲੁਕਣ ਮੀਟੀ ਖੇਡ, ਖੇਡ ਜਾਂਦੇ ਨੇ ਨੇਤਾ ਫੇਰ ਨਾ ਦਿੰਦੇ ਪਿੱਤ ਵੋਟਰ ਹਾਰ ਗਿਆ।
ਵੋਟਰ ਆਪਣੇ ਚੰਦਰੇ ਲੇਖ ਹੀ ਆਪ ਲਿਖੇ ਸ਼ਾਇਰ ਲਿਖਣ ਕਬਿੱਤ ਵੋਟਰ ਹਾਰ ਗਿਆ।
ਜਿੱਤਣ ਪਿਛੋਂ ਕਿਹੜੇ ਦਲ ਵਿਚ ਰਲਣਾ ਹੈ ਲੀਡਰ ਦੇਖਣ ਹਿਤ ਵੋਟਰ ਹਾਰ ਗਿਆ।
ਢਿੱਲੋਂ ਲੋਕਰਾਜ ਬੱਸ ਇਕ ਛਲਾਵਾ ਹੈ ਹਾਏ ਨਾ ਲਗਦਾ ਚਿੱਤ ਵੋਟਰ ਹਾਰ ਗਿਆ ।

Friday, January 13, 2012

ਵਕਤ ਕਾਟੇ ਸੇ ਨਾ ਕਟਤਾ ਥਾ ਮਗਰ ਖ਼ਾਮੋਸ਼ ਰਹੇ

Thursday, January 12, 2012
ਵਕਤ ਕਾਟੇ ਸੇ ਨਾ ਕਟਤਾ ਥਾ ਮਗਰ ਖ਼ਾਮੋਸ਼ ਰਹੇ
ਵਕਤ ਕਾਟੇ ਸੇ ਨਾ ਕਟਤਾ ਥਾ ਮਗਰ ਖ਼ਾਮੋਸ਼ ਰਹੇ
ਸੀਖ ਲੀ ਖ਼ੁਦ ਹੀ ਗ਼ਜ਼ਲ ਖ਼ੁਦ ਕੋ ਸੁਨਾਨੀ ਹਮ ਨੇ।
ਦੂਰ ਤਲਕ ਜਿਨਸੇ ਸਰੋਕਾਰ ਨਹੀਂ ਥਾ ਅਪਨਾ ਕਰ ਲੀਏ ਵੋਹ ਭੀ ਸਬਕ ਯਾਦ ਜ਼ੁਬਾਨੀ ਹਮ ਨੇ।
**
**ਅਬ ਨਾ ਪੀਨਾ ਸ਼ਰਾਬ ---ਕਿਆ ਸਮਝੇ, ਹੋਗੀ ਹਾਲਤ ਖਰਾਬ ਕਿਆ ਸਮਝੇ----।
*ਨੋਚ ਡਾਲੇ ਪਰ ਸਭੀ ਬੇਜਾਨ ਚਿੜੀਆ ਹੋ ਗਈ ,ਸਿਰ ਅਭੀ ਕਾਟਾ ਨਹੀਂ ਹੈ ਔਰ ਤੋ ਸਭ ਠੀਕ ਹੈ।
*ਜਿਨਕੋ ਆਖੋਂ ਸੇ ਲਗਾਇਆ ਜਿਨ ਕੇ ਰੋ ਰੋ ਕਰ ਪੜ•ਾ
ਹਾਏ ! ਵੋਹ ਖ਼ਤ ਭੀ ਨਜ਼ਰ ਆਨੇ ਲਗੇ ਬੇਕਾਰ ਸੇ।
*ਤੁਝ ਸੇ ਬਿਛੜ ਗਿਆ ਤੋ ਮਾਲੂਮ ਯੇ ਹੂਆ ਇਕ ਸ਼ਾਖ ਥਾ ਸਜ਼ਰ(ਰੁੱਖ) ਸੇ ਜੁਦਾ ਹੋ ਗਿਆ ਹੂੰ ਮੈਂ।
*ਉਮਰ ਭਰ ਕਰਤਾ ਰਹਾ ਹਰ ਸਖ਼ਸ਼ ਪਰ ਮੈਂ ਤਬਸਰੇ
ਅਪਨ ਗਿਰੇਬਾਂ ਮੇ ਝਾਕ ਕਰ ਕਭੀ ਦੇਖਾ ਹੀ ਨਹੀਂ।
*ਰੋਨੇ ਵਾਲੋਂ ਸੇ ਕਹੋ ਉਨਕਾ ਭੀ ਰੋਨਾ ਰੋ ਲੇਂ ਜਿਨਕੇ ਮਜ਼ਬੂਰੀ ਏ ਹਾਲਾਤ ਨੇ ਰੋਨੇ ਨਾ ਦੀਆ।
*ਤੁਝ ਕੋ ਖ਼ੁਦਾ ਸੇ ਮਾਂਗਕਰ ਜੀ ਖ਼ੁਸ਼ ਤੋ ਹੋ ਗਿਆ ਯੇ ਔਰ ਬਾਤ ਹੈ ਖ਼ੁਦਾ ਹੈ ਭੀ ਯਾ ਨਹੀਂ।
*ਆਪ ਕਹਿਤੇ ਥੇ ਕਿ ਰੋਨੇ ਸੇ ਨਾ ਬਦਲੇਂਗੇ ਨਸੀਬ ਉਮਰ ਭਰ ਆਪ ਕੀ ਇਸ ਬਾਤ ਨੇ ਰੋਨੇ ਨਾ ਦੀਆ
*ਕਿਸੀ ਕੇ ਏਕ ਆਂਸੂ ਪਰ ਹਜਾਰੋਂ ਦਿਲ ਤੜਪਤੇ ਹੈਂ
ਕਿਸੀ ਕਾ ਉਮਰ ਭਰ ਰੋਨਾ ਯੂੰ ਹੀ ਬੇਕਾਰ ਜਾਤਾ ਹੈ।
*ਫੂਲ ਰਖੀਏ ਨਾ ਰਖੀਏ ਰਾਹੋਂ ਮੇ ਲਬ ਪੇ ਸਭ ਕੇ ਲੀਏ ਦੁਆ ਰਖੀਏ।
ਕੁਛ ਤੋ ਅਪਨੀ ਨਿਸ਼ਾਨੀਆਂ ਰੱਖਜਾ, ਇਨ ਕਿਤਾਬੋਂ ਮੇ ਤਿਤਲੀਆਂ ਰੱਖਜਾ।
ਇਨ ਦਰੱਖਤੋਂ ਕੇ ਫੂਲ ਨਹੀਂ ਗਿਰਤੇ ਇਨਕੇ ਨਜ਼ਦੀਕ ਆਂਧੀਆਂ ਰੱਖਜਾ।
ਲੋਗ ਥਕ ਹਾਰ ਕਰ ਨਾ ਲੌਟ ਜਾਏਂ ਰਾਸਤੋਂ ਮੇ ਕਹਾਨੀਆਂ ਰੱਖਜਾ।
ਹੋ ਰਹਾ ਹੈ ਗਰ ਜੁਦਾ ਮੁਝਸੇ ਮੇਰੀ ਆਂਖੋਂ ਪੇ ਉਂਗਲੀਆਂ ਰੱਖਜਾ।
*ਵੋਹ ਨਾਮ ਜਿਸਕੇ ਲੀਏਜ਼ਿੰਦਗੀ ਗਵਾਈ ਗਈ ਨਾ ਜਾਨੇ ਕਿਆ ਥਾ
ਮਗਰ ਕੁਛ ਭਲਾ ਭਲਾ ਸਾ ਥਾ।
*ਡੂਬਤੇ ਜਾਤੇ ਹੈਂ ਤਾਰੇ ,ਭੀਗਤੀ ਜਾਤੀ ਹੈ ਰਾਤ
ਦਿਲ ਮੇ ਆਜ ਫਿਰ ਵਹੀ ਬੇਚੈਨੀਉਂ ਕਾ ਜੋਸ਼ ਹੈ।
*ਮੈਂ ਖੋ ਗਿਆ ਥਾ ਖ਼ੁਦਾਉਂ ਕੀ ਭੀੜ ਮੇ ਅਸਲੀ ਖ਼ੁਦਾ ਇਨਸਾਨ ਪੇ ਮੇਰੀ ਨਜ਼ਰ
ਹੀ ਪੜ•ੀ ਨਹੀਂ।
*ਉਸੀ ਕੋ ਆਂਖ ਭੀ ਢੂੰਢੇ , ਉਸੀ ਸੇ ਦੂਰ ਭੀ ਰਹੇ,ਉਸੀ ਸੇ ਦਿਲ ਭੀ ਪਰੇਸ਼ਾਂ ਹੈ
ਉਸੀ ਸੇ ਪਿਆਰ ਭੀ ਹੈ ਬਹੁਤ।
**ਮੁਝ ਕੋ ਭੂਲ ਜਾਨਾ ਲੇਕਿਨ ਦਿਲ ਕੇ ਮੇਰੀ ਯਾਦੋਂ ਸੇ ਸਜਾਏ ਰਖਨਾ।
*ਯੇ ਨਹੀਂ ਕਿ ਗ਼ਮ ਨਹੀਂ, ਹਾਂ ਮਗਰ ਆਂਖ ਪੁਰਨਮ ਨਹੀਂ
ਤੁਮ ਭੀ ਤੋ ਤੁਮ ਨਹੀਂ ਹੋ ਆਜ ਹਮ ਭੀ ਤੋ ਆਜ ਹਮ ਨਹੀਂ।